Bwrdd Yr Iaith Gymraeg - The Welsh Language Board

ਭਾਸ਼ਾ ਬੋਰਡ ਵੈੱਬਸਾਈਟ ’ਤੇ ਤੁਹਾਡਾ ਸੁਆਗਤ ਹੈ, ਜਿਸ ਵਿੱਚ ਵੇਲਸ ਬਾਰੇ ਲਾਹੇਵੰਦ ਅਤੇ ਦਿਲਚਸਪ ਸੂਚਨਾ ਹੈ, ਭਾਸ਼ਾ ਅਤੇ ਵੇਲਸ ਵਿੱਚ ਅਤੇ ਉਸਤੋਂ ਬਾਹਰ ਬੋਰਡ ਵਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਦਸਿਆ ਗਿਆ ਹੈ।

ਬੋਰਡ 1993 ਦੇ ਭਾਸ਼ਾ ਕਾਨੂੰਨ ਹੇਠ ਕਾਇਮ ਕੀਤੀ ਗਈ ਇੱਕ ਸੰਵਿਧਾਨਕ ਸੰਸਥਾ ਹੈ; ਇਸਦਾ ਉਦੇਸ਼, ਵੈਲਸ਼ ਦੀ ਵਰਤੋਂ ਨੂੰ ਵਧਾਉਣਾ ਅਤੇ ਉਤਸ਼ਾਹਿਤ ਕਰਨਾ ਹੈ। ਇਹ ਵੈੱਬਸਾਈਟ ਤੁਹਾਨੂੰ, ਉਨ੍ਹਾਂ ਵੱਖ ਵੱਖ ਤਰੀਕਿਆਂ ਬਾਰੇ ਦੱਸਦੀ ਹੈ, ਜਿਨ੍ਹਾਂ ਰਾਹੀਂ ਇੰਜ ਹੋਏਗਾ। ਇਹ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਤੁਸੀਂ ਇੱਕ ਵਿਅਕਤੀ, ਕੰਪਨੀ ਜਾਂ ਸੰਸਥਾ ਵਜੋਂ ਕਿਵੇਂ ਦੁਭਾਸ਼ੀ ਸੇਵਾ ਦੇਣ ਲਈ, ਇਸ ਭਾਸ਼ਾ ਦੀ ਵਰਤੋਂ ਕਰ ਸਕਦੇ ਹੋ।

ਇੱਕ ਤੋਂ ਵੱਧ ਜ਼ਬਾਨਾਂ ਬੋਲਣਾ ਬਹੁਤ ਆਮ ਗੱਲ ਹੈ - ਦਰਅਸਲ ਦੁਨੀਆ ਦੀ 60% ਤੋਂ ਵੱਧ ਵਸੋਂ ਦੁਭਾਸ਼ੀ ਹੈ। ਜੇ ਤੁਸੀਂ ਵੈਲਸ਼ ਸਿਖਣਾ ਚਾਹੁੰਦੇ ਹੋ, ਆਪਣੇ ਬੱਚੇ ਨੂੰ ਵੈਲਸ਼ ਵਿੱਚ ਵਿਦਿਆ ਦੇਣਾ ਚਾਹੁੰਦੇ ਹੋ, ਜੇ ਤੁਸੀਂ ਸਕੂਲ ਜਾਂ ਕਾਲਜ ਵਿੱਚ ਭਾਸ਼ਾ ਬਾਰੇ ਇੱਕ ਪ੍ਰਾਜੈਕਟ ’ਤੇ ਕੰਮ ਕਰ ਰਹੇ ਹੋ, ਜਾਂ ਤੁਸੀਂ ਵੇਲਸ ਅਤੇ ਦੁਭਾਸ਼ੀ ਹੋਣ ਬਾਰੇ ਸਿਰਫ਼ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ, ਤਾਂ ਤੁਹਾਨੂੰ ਇਸ ਵੈੱਬਸਾਈਟ ’ਤੇ ਜਵਾਬ ਮਿਲ ਜਾਏਗਾ।

ਬੋਰਡ ਦਾ ਵਿਸ਼ਵਾਸ਼ ਹੈ ਕਿ ਉਹ ਭਾਈਚਾਰੇ, ਜਿਨ੍ਹਾਂ ਦੀ ਭਾਸ਼ਾ ਘੱਟ ਵਰਤੀ ਜਾਂਦੀ ਹੈ ਜਾਂ ਜੋ ਘੱਟ-ਗਿਣਤੀ ਭਾਸ਼ਾਵਾਂ ਬੋਲਦੇ ਹਨ, ਇੱਕ ਦੂਜੇ ਦੇ ਅਨੁਭਵਾਂ ਤੋਂ ਸਿੱਖ ਸਕਦੇ ਹਨ ਅਤੇ ਅਸੀਂ ਇਨ੍ਹਾਂ ਭਾਸ਼ਾਵਾਂ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰਨ ਵਾਲੇ ਹਰੇਕ ਵਿਅਕਤੀ ਨਾਲ ਮਿਲਵਰਤਨ ਕਰਨ ਲਈ ਉਤਸੁਕ ਹਾਂ। ਜੇ ਤੁਸੀਂ ਸਾਡੇ ਕੰਮ ਬਾਰੇ ਹੋਰ ਜਾਣਨਾ ਚਾਹੁੰਦੇ ਹੋ, ਤਾਂ ਇਸ ਈ-ਮੇਲ ਪਤੇ ’ਤੇ ਚਿੱਠੀ ਭੇਜੋ : [email protected]

ਅੰਗ੍ਰੇਜੀ ’ਚ ਜਾਰੀ ਰੱਖਣ ਲਈ ਇੱਥੇ ਕਲਿਕ ਕਰੋ
ਵੈਲਸ਼ ’ਚ ਜਾਰੀ ਰੱਖਣ ਲਈ ਇੱਥੇ ਕਲਿਕ ਕਰੋ